Friday, 23 December 2016

ਕਿਹੜੇ ਇਸਲਾਮ ਦਾ

ਕਿਹੜੇ ਇਸਲਾਮ ਦਾ ਇਹ
ਕਿਹੋ ਜਿਹਾ ਜਲਾਲ ਹੈ
ਖੁਸ਼ਹਾਲੀਆਂ ਦਾ ਰੰਗ ਜੀਹਦਾ
ਹੋਇਆ ਲਾਲੋ - ਲਾਲ ਹੈ
ਸਬਾਬ ਜੀਹਦਾ ਵੱਡਾ ਪਾਣੀ
ਪਿਆਸੇ ਨੂੰ ਪਿਆਉਣ ਦਾ
ਲਹੂ ਦਾ ਪਿਆਸਾ ਹੋਇਆ
ਗੱਲ ਕੀ ਕਮਾਲ ਹੈ
ਭੁੱਲਿਆ ਖੁਦਾ ਨੂੰ ਲੱਗੇ
ਭੁੱਲੀ ਏ ਖੁਦਾਈ ਇਹਨੂੰ
ਦਰਿੰਦਗੀ ਤੇ ਵਹਿਸ਼ਤਾਂ ਦਾ
ਜ਼ਰਾ ਨਾ  ਮਲਾਲ ਹੈ
ਯਾ ਮੁਹੰਮਦ ਜੇ ਮਨੁੱਖਾਂ ਦੇ
ਲਈ ਹੀ ਬਣਾਇਆ ਸੀ
ਕਾਹਤੋਂ ਇਹ ਕਰੀ ਜਾਂਦਾ
ਮਨੁੱਖਤਾ ਹਲਾਲ ਹੈ
ਕਿਹੜੇ ਨੇ ਓ ਲੋਕ ਤੇਰੇ
ਕਿਹੀਆਂ ਤੌਫੀਕਾਂ ਵਾਲੇ
ਸੁਖਵੀਰ ਜੇ ਕਮੀਨੇ
ਜਿੰਨਾਂ ਚੱਲੀ ਕੋਝੀ ਚਾਲ ਹੈ
ਕਿਹੜੇ ਇਸਲਾਮ ਦਾ ਇਹ
ਕਿਹੋ ਜਿਹਾ ਜਲਾਲ ਹੈ
................ਸੁਖਵੀਰ.. 29/11/16