ਬੁੱਲਾਂ ਤੇ ਸਿਕਰੀ
ਹਲਕ ਦਾ ਸੁੱਕਣਾ
'ਤੇ ਆਵਦੀਆਂ ਧੜਕਣਾਂ ਤੋਂ ਸਿਵਾ
ਹੋਰ ਸਭ ਸੁਣਨਾਂ ਬੰਦ ਹੋ ਜਾਣਾ
ਕੀ ਹੁੰਦਾ ਹੈ
ਓਸ ਦਿਨ ਤੇਰੇ ਅੰਦਰ
ਮੇਰਾ ਅਤੀਤ ਪੁੰਘਰੇਗਾ
ਤੇ ਕਦੇ ਨਾ ਮੁਕਣ ਵਾਲਾ
ਸਫਰ ਸ਼ੁਰੂ ਹੋਵੇਗਾ
ਪਛਤਾਵੇ ਦਾ
ਰਬ ਕਰੇ
ਤੇਰੇ ਤੇ ਉਹ ਵੇਲਾ ਨਾ ਆਵੇ
ਕਿਉਕਿ ਮਰੀ ਹੋਈ ਜ਼ਿੰਦਗ਼ੀ ਕੋਲੋਂ
ਜਿੰਦਾ ਜ਼ਿੰਦਗੀ ਤੋਂ ਵੀ ਵੱਧ
ਜ਼ਿੰਦਗੀ ਖੋਹ ਲੈਣਾ
ਜਣੇ-ਖਣੇ ਦੇ ਵੱਸ ਦਾ ਕੰਮ
ਨਹੀਂ ਹੁੰਦਾ
ਸੁਖਵੀਰ 22/6/16 12:34
#zindghi