Sunday, 31 January 2016

ਅਸਰ

ਤੂੰ ਸੀ
ਤਾਂ ਸੂਰਜ ਸਾਂ
ਜੱਗ ਰੁਸ਼ਨਾਉਂਦਾ ਸਾਂ
ਚੰਨ ਸਾਂ
ਰਾਤ ਨੂੰ ਵੀ ਰਾਹ ਵਿਖਾਉਂਦਾ ਸਾਂ
ਤੂੰ ਗਈ
ਤਾਂ ਜੁਗਨੂੰ ਹਾਂ
ਆਪਣੀ ਹੋਂਦ ਵੀ ਬਸ
ਰਹਿ ਰਹਿ ਕੇ ਦੱਸ ਹੁੰਦੀ ਹੈ‌ ।

ਰਿਸ਼ਤਾ

ਰਿਸ਼ਤਾ
ਤੇਰਾ ਤੇ ਮੇਰਾ
ਭੁਲਣੈ
ਨਾ ਤੇਰੇ ਭੁਲਾਇਆ
ਨਾ ਮੇਰੇ ਭੁਲਾਇਆਂ
ਇਹ ਤਾਂ ਬਸ ਮੁਕਣੈਂ
ਤੇਰੇ ਤੇ ਮੇਰੇ
ਮੁਕਣ ਨਾਲ
ਖੌਰੇ
ਫੇਰ ਵੀ....
ਨਾ ਹੀ ਮੁੱਕੇ ਇਹ
ਰਿਸ਼ਤਾ
ਤੇਰਾ ਤੇ ਮੇਰਾ

Saturday, 30 January 2016

ਪਤਨੀ

ਅੱਖ ਵਿਚ ਆਉਣ ਤੋਂ ਪਹਿਲਾਂ 
ਅੱਥਰੂ ਪੋਚ ਮਿਟਾਓਂਦੀ ਏ
ਕਈ ਵਾਰੀ ਤਾਂ ਹੰਝੂ ਹੀ
ਤੁਹਾਡੀ ਜਗਾਹ ਵਹਾਉਂਦੀ ਏ
ਅੱਧ ਬੋਲ ਕਹੇ ਹਰ ਚੀਜ਼ 
ਜੋ ਮੰਗੋ, ਹਥ ਫੜਾਵੇ ਉਹ
ਉਚਾ ਸੁਣ ਕੇ ਵੀ ਨਾ ਉਚਾ
ਬੋਲ ਸੁਣਾਵੇ ਉਹ 
ਮਾਂ ਨੇ ਆਪਣੀ ਥਾਂਈ ਉਹ
ਬਿਠਾਈ ਲਗਦੀ ਏ
ਸੱਚੀਂ ਬਹੁਤੀ ਵਾਰੀ ਤਾਂ ਉਹ
ਮਾਂ ਈ ਲਗਦੀ ਏ
ਜਿਸਦੀ ਮਿੱਟੀ ਬੀਜ ਤੁਹਾਡਾ
ਸਦਾ ਹੀ ਪਲ਼ਦਾ ੲੁੇ
ਜਿਸਦੇ ਕਰਕੇ ਵੰਸ਼ ਤਹਾਡਾ
ਸਦਾ ਵਧਦਾ ਫਲ਼ਦਾ ਏ 
ਰੱਬ ਦਾ ਰੂਪ ਉਹ ਰੂਹ ਦਾ ਹਾਣੀ
ਬਸ ਨਿਰਾ ਫਰਿਸ਼ਤਾ ਏ 
ਬੁਝਣਾ ਬੜਾ ਸੁਭਾਵਿਕ ਯਾਰੋ
ਉਹ ਕਿਹੜਾ ਰਿਸ਼ਤਾ ਏ
ਨਿੱਕੀ ਜਿਹੀ ਹੈੈ ਗੱਲ ਇਹ
ਨਾ ਕੋਈ ਅਤਿਕਥਨੀ ਏ
ਕੁੰਵਾਰੇ ਹੁੰਦੀ ਕਿਸਮਤ
'ਤੇ ਵਿਆਹੇ ਦੀ ਪਤਨੀ ਏ
............................ਸੁਖਵੀਰ ਸਰਵਾਰਾ 
                            15/11/16 1046