ਹਰ ਪਲ, ਹਰ ਪਹਿਰ ਜ਼ਿਹਨੀਂ ਤੇਰਾ ਹੀ ਖ਼ਿਆਲ ਹੈ
ਦਿਲਬਰ ਲਾਸਾਨੀ ਹੈ ਮਨ ਤੇਰਾ ਰੂਪ ਬੇਮਿਸਾਲ ਹੈ
ਕਵੀ ਹੁੰਦਿਆਂ ਵੀ ਤਾਰੀਫ ਮੈਂ ਕਰ ਨਹੀਂ ਸਕਿਆ
ਤੇਰੇ ਹੁਸਨਾ ਦੇ ਹਾਣ ਦੇ ਅਜੇ ਸ਼ਬਦਾਂ ਦੀ ਭਾਲ਼
ਤੇਰੀ ਹੋਂਦ ਦਾ ਅਸਰ ਕੁਝ ਏਦਾਂ ਹੈ ਦਿਲਬਰ ਮੇਰੇ
ਕਣਕਾਂ ਪੱਕੀਆ ਨੂੰ ਹਾੜੵ ਜਿਓਂ ਬੀਜਿਆਂ ਸਿਆਲ਼ ਹੈ
ਤੇਰੇ ਸਾਹਾਂ ਦੀ ਖੁਸ਼ਬੂ ਬਸੀ ਹੈ ਧੁਰ ਅੰਦਰ ਏਦਾਂ ਮੇਰੇ
ਕੁੱਲ ਗੁਲਾਬਾਂ ਦੀ ਖਲ਼ਕਤ ਜਿਓਂ ਤੁਰਦੀ ਮੇਰੇ ਨਾਲ਼ ਹੈ
ਬਸ ਕੋਸ਼ਿਸ਼ ਹੈ ਮੇਰੀ ਇਕ ਅਹਿਸਾਸ ਨੂੰ ਬਿਆਨਣ ਦੀ
ਐਂਵੇਂ ਨਾ ਯਾਰੋ ਕਹਿਣਾ 'ਸੁਖਵੀਰ' ਤੂੰ ਲਿਖਿਆ ਕਮਾਲ ਹੈ
18-4-18 9.35