ਮੇਰੀ ਜ਼ਿੰਦਗੀ ਦੇ ਸਾਹ ਸੱਜਣਾ
ਸਾਰੇ ਦੇ ਸਾਰੇ ਤੇਰੇ ਨੇ
ਕੁਝ ਸ਼ਿਕਵੇ ਗਿਲੇ ਸ਼ਿਕਾਇਤਾਂ ਨੇ
ਜੋ ਤੇਰੇ ਵੀ ਤੇ ਮੇਰੇ ਨੇ
ਹਰ ਵੇਲੇ ਇਸ ਦਿਲ ਵਿਚ ਜੋ
ਅਜੀਬ ਜਿਹੀ ਇਕ ਰੜਕ ਪਵੇ
ਕੁਝ ਫ਼ੱਟ ਪੁਰਾਣੇ ਰਿਸਦੇ ਨੇ
ਕੁਝ ਜ਼ਖ਼ਮ ਮੈਂ ਨਵੇਂ ਸਹੇੜੇ ਨੇ
ਰਾਂਝੇ ਮਿਰਜ਼ੇ ਜਿਹੇ ਕਿੱਸਿਆਂ ਦੇ
ਯਾਦ ਆਂਉਦੇ ਨੇ ਅੰਜਾਮ ਜਦੋਂ
ਹਰ ਰੁੱਖ਼ ਪੌਦਾ ਜੰਡ ਲਗਦਾ ਏ
ਜਾਂ ਕੁਝ ਲੈ ਗਏ ਸਾਡਾ ਖੇੜੇ੍ ਨੇ
ਨਾ ਦੁਸ਼ਮਣ ਦੀ ਕੋਈ ਸਿਆਣ ਰਹੀ
ਨਾ ਕੋਈ ਨਿਸ਼ਾਨੀ ਮਿੱਤਰਾਂ ਦੀਿੋੋ
ਕੋਈ ਉਪਰੋਂ ਅੰਦਰੋਂ ਇਕ ਮਿਲਦਾ ਨਹੀਂ
ਸਭ ਚਿਹਰਿਆਂ ਪਿਛੇ ਚਿਹਰੇ ਨੇ
ਓਦਾਂ ਤਾਂ ਮੈਂ ਏਸ ਜ਼ਮਾਨੇ ਦੇ
ਸਭ ਬੰਦਸ਼ਾਂ ਸੰਗਲ ਤੋੜ ਲਏ
ਜਿੰਨਾ ਵਿੱਚ ਹੁਣ ਤਾਂਈ ਜਕੜਿਆ ਹਾਂ
ਤੇਰੀਆਂ ਯਾਦਾਂ ਦੇ ਘੇਰੇ ਨੇ
ਉਂਜ ਤਾਂ ਸੁਖਵੀਰ ਨੂੰ ਸਾਥ ਬੜਾ
ਥੋਡੇ ਜਿਹੇ ਸੱਜਣਾ ਮਿੱਤਰਾਂ ਦਾ
ਬਣੀਂ ਵੇਲੇ ਨਾਲ ਖੜ੍ਨਗੇ ਜੋ
ਇਹ ਵਖ਼ਤ ਦਸੂਗਾ ਕਿਹੜੇ ਨੇ
ਮੇਰੀ ਜ਼ਿੰਦਗ਼ੀ ਦੇ ਸਾਹ ਸੱਜਣਾਂ
ਸਾਰੇ ਦੇ ਸਾਰੇ ਤੇਰੇ ਨੇ
Monday, 7 September 2015
ਗਜ਼ਲ
Subscribe to:
Posts (Atom)